ਇਮੀਗ੍ਰੇਸ਼ਨ ਨਜ਼ਰਬੰਦੀ ਕੇਂਦਰਾਂ ਵਿੱਚ ਕੀ ਉਮੀਦ ਕਰਨੀ ਹੈ

1 ਅਪ੍ਰੈਲ, 2025 ਨੂੰ ਅੱਪਡੇਟ ਕੀਤਾ ਗਿਆ
ਇਸ ਪੰਨੇ ਦਾ ਇੱਕ ਮਨੁੱਖ ਦੁਆਰਾ ਪੇਸ਼ੇਵਰ ਅਨੁਵਾਦ ਕੀਤਾ ਗਿਆ ਸੀ। ਜਿਆਦਾ ਜਾਣੋ
ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਅਜ਼ੀਜ਼ ਨੂੰ ਨਜ਼ਰਬੰਦੀ ਦਾ ਖਤਰਾ ਹੈ, ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਕੀ ਉਮੀਦ ਕਰਨੀ ਚਾਹੀਦੀ ਹੈ। ਆਪਣੇ ਅਧਿਕਾਰਾਂ, ਨਜ਼ਰਬੰਦੀ ਕੇਂਦਰਾਂ ਦੀਆਂ ਸਥਿਤੀਆਂ, ਅਤੇ ਕਿਵੇਂ ਕਾਨੂੰਨੀ ਮਦਦ ਲੱਭਣੀ ਹੈ ਬਾਰੇ ਜਾਣਕਾਰੀ ਪ੍ਰਾਪਤ ਕਰੋ।

ਇਮੀਗ੍ਰੇਸ਼ਨ ਨਜ਼ਰਬੰਦੀ ਕੀ ਹੈ?

ਇਮੀਗ੍ਰੇਸ਼ਨ ਨਜ਼ਰਬੰਦੀ ਉਹ ਸਮਾਂ ਹੈ ਜਦੋਂ ਅਮਰੀਕੀ ਸਰਕਾਰ ਤੁਹਾਨੂੰ ਰੱਖਦੀ ਹੈ ਜਦੋਂ ਇਹ ਤੁਹਾਡੇ ਕੇਸ ਦੀ ਸਮੀਖਿਆ ਕਰਦੀ ਹੈ ਜਾਂ ਤੁਹਾਨੂੰ ਦੇਰਪੋਰਟ ਕਰਨ ਦੀ ਤਿਆਰੀ ਕਰਦੀ ਹੈ। ਜੇ ਤੈਨੂੰ ਸਰਹੱਦ ਪਾਰ ਕਰਦੇ ਹੋਏ ਫੜਿਆ ਜਾਂਦਾ ਹੈ ਜਾਂ ਅਮਰੀਕਾ ਦੇ ਅੰਦਰ ICE ਦੁਆਰਾ ਗ੍ਰਿਫਤਾਰ ਕੀਤਾ ਜਾਂਦਾ ਹੈ, ਤਾਂ ਤੈਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।

ਨਜ਼ਰਬੰਦੀ ਕੇਂਦਰ ਜੇਲ੍ਹਾਂ ਵਰਗੇ ਹੁੰਦੇ ਹਨ। ਉਹ Immigration and Customs Enforcement (ICE), Customs and Border Protection (CBP), ਜਾਂ ਕਈ ਵਾਰ ਨਿੱਜੀ ਕੰਪਨੀਆਂ ਜਾਂ ਸਥਾਨਕ ਸਰਕਾਰਾਂ ਦੁਆਰਾ ਚਲਾਏ ਜਾਂਦੇ ਹਨ।

  • ICE ਸਹੂਲਤਾਂ ਉਹ ਲੰਬੇ ਸਮੇਂ ਦੇ ਨਜ਼ਰਬੰਦੀ ਕੇਂਦਰ ਹਨ ਜਿੱਥੇ ਲੋਕ ਇਮੀਗ੍ਰੇਸ਼ਨ ਸੁਣਵਾਈਆਂ ਜਾਂ ਦੇਸ਼ ਨਿਕਾਲੇ ਦੀ ਉਡੀਕ ਕਰਦੇ ਹਨ।
  • CBP ਕੇਂਦਰ ਉਹ ਥੋੜ੍ਹੇ ਸਮੇਂ ਦੇ ਹੋਲਡਿੰਗ ਸੈਂਟਰ ਹਨ ਜੋ ਹੱਦ 'ਤੇ ਜਾਂ ਨੇੜੇ ਫੜੇ ਗਏ ਲੋਕਾਂ ਲਈ ਬਣਾਏ ਜਾਂਦੇ ਹਨ। ਅਧਿਕਾਰੀ ਲੋਕਾਂ ਨੂੰ ਰਿਹਾਅ, ਤਬਾਦਲਾ ਜਾਂ ਦੇਸ਼ ਨਿਕਾਲੇ ਤੋਂ ਪਹਿਲਾਂ ਪ੍ਰਕਿਰਿਆ ਵਿੱਚ ਲੈਂਦੇ ਹਨ।

Be prepared for ICE. ਸਿੱਖੋ ਕਿ ਜੇ ICE ਤੁਹਾਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰੇ ਤਾਂ ਕੀ ਕਰਨਾ ਹੈ ਅਤੇ ਸੁਰੱਖਿਆ ਯੋਜਨਾ ਕਿਵੇਂ ਬਣਾਉਣੀ ਹੈ।

ਜੇਕਰ ਤੈਨੂੰ ਹਿਰਾਸਤ ਵਿੱਚ ਲਿਆ ਜਾਵੇ ਤਾਂ ਕੀ ਕਰਨਾ ਹੈ

ਜੇਕਰ ਤੁਹਾਨੂੰ CBP ਜਾਂ ICE ਦੁਆਰਾ ਲਿਜਾਇਆ ਜਾਂਦਾ ਹੈ, ਤਾਂ ਸ਼ਾਂਤ ਰਹੋ। ਤੁਹਾਡੀ ਸੁਰੱਖਿਆ ਲਈ, ਇਹ ਮਹੱਤਵਪੂਰਨ ਹੈ ਕਿ:

  • ਹਿਦਾਇਤਾਂ ਦੀ ਪਾਲਣਾ ਕਰੋ
  • ਬਹਿਸ ਨਾ ਕਰੋ, ਸੰਘਰਸ਼ ਜਾਂ ਵਿਰੋਧ ਨਾ ਕਰੋ
  • ਝੂਠ ਨਾ ਬੋਲੋ ਜਾਂ ਝੂਠੇ ਦਸਤਾਵੇਜ਼ ਨਾ ਦਿਖਾਓ
  • ਹਮੇਸ਼ਾਂ ਆਪਣੇ ਹੱਥ ਅਜਿਹੀ ਜਗ੍ਹਾ ਰੱਖੋ ਜਿੱਥੇ ਏਜੰਟ ਉਨ੍ਹਾਂ ਨੂੰ ਦੇਖ ਸਕਦਾ ਹੈ
  • ਪਹਿਲਾਂ ਕਿਸੇ ਵਕੀਲ ਨਾਲ ਗੱਲ ਕੀਤੇ ਬਿਨਾਂ ਕਿਸੇ ਵੀ ਦਸਤਾਵੇਜ਼ 'ਤੇ ਦਸਤਖਤ ਨਾ ਕਰੋ
  • ਅਧਿਕਾਰੀਆਂ ਨੂੰ ਦੱਸੋ ਜੇ ਤੇਰੇ ਬੱਚੇ ਹਨ ਜਾਂ ਕੋਈ ਡਾਕਟਰੀ ਲੋੜਾਂ ਹਨ
  • ਭਰੋਸੇਮੰਦ ਸੰਪਰਕ ਨੂੰ ਕਾਲ ਕਰਨ ਲਈ ਕਹੋ (ਮਹੱਤਵਪੂਰਨ ਫੋਨ ਨੰਬਰ ਯਾਦ ਰੱਖੋ)
ਜੇਕਰ ਤੁਹਾਨੂੰ ਨਜ਼ਰਬੰਦੀ ਦਾ ਖਤਰਾ ਹੈ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਇਮੀਗ੍ਰੇਸ਼ਨ ਵਕੀਲ ਜਾਂ ਮਾਨਤਾ ਪ੍ਰਾਪਤ ਪ੍ਰਤੀਨਿਧੀ ਤੋਂ ਕਾਨੂੰਨੀ ਸਲਾਹ ਲਓ। ਕਈ ਸੰਸਥਾਵਾਂ ਅਤੇ ਵਕੀਲ ਮੁਫ਼ਤ ਜਾਂ ਘੱਟ ਕੀਮਤ ਵਾਲੀਆਂ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੇ ਹਨ।

ਨਜ਼ਰਬੰਦੀ ਵਿੱਚ ਤੁਹਾਡੇ ਅਧਿਕਾਰ

ਨਜ਼ਰਬੰਦੀ ਦੌਰਾਨ ਤੁਹਾਡੇ ਅਧਿਕਾਰਾਂ ਨੂੰ ਜਾਣਨਾ ਮਹੱਤਵਪੂਰਨ ਹੈ। ਭਾਵੇਂ ਤੁਹਾਡੇ ਕੋਲ ਅਧਿਕਾਰ ਹਨ, ਪਰ ਉਹਨਾਂ ਦਾ ਹਮੇਸ਼ਾ ਸਤਿਕਾਰ ਨਹੀਂ ਕੀਤਾ ਜਾਂਦਾ ਅਤੇ ਉਹਨਾਂ ਦੀ ਵਰਤੋਂ ਕਰਨਾ ਔਖਾ ਹੋ ਸਕਦਾ ਹੈ। ਤੁਹਾਨੂੰ ਆਪਣੇ ਲਈ ਬੋਲਣਾ ਪਵੇਗਾ।

ਕਾਨੂੰਨੀ ਹੱਕ

  • ਚੁੱਪ ਰਹੋ। ਤੁਹਾਨੂੰ ਆਪਣੇ ਜਨਮ ਸਥਾਨ ਜਾਂ ਇਮੀਗ੍ਰੇਸ਼ਨ ਸਥਿਤੀ ਬਾਰੇ ਸਵਾਲਾਂ ਦੇ ਜਵਾਬ ਦੇਣ ਦੀ ਲੋੜ ਨਹੀਂ ਹੈ।
  • ਕਿਸੇ ਵਕੀਲ ਨਾਲ ਗੱਲ ਕਰਨ ਤੋਂ ਪਹਿਲਾਂ ਕਿਸੇ ਵੀ ਕਾਗਜ਼ 'ਤੇ ਦਸਤਖਤ ਕਰਨ ਤੋਂ ਇਨਕਾਰ ਕਰੋ।
  • ਕਿਸੇ ਵਕੀਲ ਨਾਲ ਗੱਲ ਕਰੋ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਗੱਲਬਾਤ ਅਤੇ ਸੁਣਵਾਈਆਂ ਦੌਰਾਨ ਉਨ੍ਹਾਂ ਨੂੰ ਉੱਥੇ ਮੌਜੂਦ ਰੱਖੋ। ਅਮਰੀਕੀ ਸਰਕਾਰ ਮੁਫਤ ਵਕੀਲ ਮੁਹੱਈਆ ਨਹੀਂ ਕਰਦੀ, ਇਸ ਲਈ ਤੁਹਾਨੂੰ ਆਪਣਾ ਖੁਦ ਦਾ ਵਕੀਲ ਲੱਭਣਾ ਪਵੇਗਾ।
  • ਤੁਸੀਂ ਕਿਸੇ ਪਰਿਵਾਰਕ ਮੈਂਬਰ, ਦੋਸਤ ਜਾਂ ਵਕੀਲ ਨੂੰ ਫ਼ੋਨ ਕਰੋ।
  • ਆਪਣੇ ਕੌਂਸਲੇਟ ਨਾਲ ਸੰਪਰਕ ਕਰੋ, ਜੋ ਤੁਹਾਨੂੰ ਕਾਨੂੰਨੀ ਸਹਾਇਤਾ ਲੱਭਣ ਵਿੱਚ ਮਦਦ ਕਰ ਸਕਦਾ ਹੈ।

ਜੇਤੁਸੀਂ ਆਪਣੇ ਦੇਸ਼ ਵਾਪਸ ਜਾਣ ਤੋਂ ਡਰਦੇ ਹੋ

  • ਜੇਕਰ ਤੁਸੀਂ ਆਪਣੇ ਦੇਸ਼ ਵਾਪਸ ਜਾਣ ਤੋਂ ਡਰਦੇ ਹੋ ਤਾਂ ਇੱਕ ਭਰੋਸੇਯੋਗ ਡਰ ਲਈ ਇੰਟਰਵਿਊ ਲਈ ਬੇਨਤੀ ਕਰੋ।
  • ਜੇ ਤੁਹਾਡੇ ਕੋਲ ਇਮੀਗ੍ਰੇਸ਼ਨ ਅਦਾਲਤ ਵਿੱਚ ਵਾਪਸ ਭੇਜਣ ਦਾ ਕੇਸ ਹੈ, ਤਾਂ ਇੱਕ ਜੱਜ ਦੇ ਸਾਹਮਣੇ ਇਮੀਗ੍ਰੇਸ਼ਨ ਸੁਣਵਾਈ ਵਿੱਚ ਆਪਣੀ ਵਾਪਸ ਭੇਜਣ ਦੀ ਕਾਰਵਾਈ ਦਾ ਕੇਸ ਲੜੋ। ਉਸ ਵਾਪਸ ਭੇਜਣ ਦੇ ਮਾਮਲੇ ਵਿੱਚ, ਜੇ ਤੁਸੀਂ ਘਰ ਵਾਪਸ ਜਾਣ ਤੋਂ ਡਰਦੇ ਹੋ ਤਾਂ ਤੁਸੀਂ ਸ਼ਰਨ ਲਈ ਅਰਜ਼ੀ ਦੇ ਸਕਦੇ ਹੋ।

ਰਿਹਾਈ ਦੇ ਵਿਕਲਪ

  • ਤੁਸੀਂ ਬਾਂਡ ਸੁਣਵਾਈ ਦੀ ਬੇਨਤੀ ਕਰ ਸਕਦੇ ਹੋ, ਜੋ ਕਿ ਇੱਕ ਜੱਜ ਨਾਲ ਮੀਟਿੰਗ ਹੈ ਜਿੱਥੇ ਤੁਸੀਂ ਆਪਣੇ ਕੇਸ ਦੀ ਉਡੀਕ ਕਰਦੇ ਹੋਏ ਰਿਹਾਅ ਹੋਣ ਦੀ ਮੰਗ ਕਰ ਸਕਦੇ ਹੋ।
  • ਤੁਸੀਂ “ਪੈਰੋਲ” ਜਾਂ ਨਜ਼ਰਬੰਦੀ ਤੋਂ ਰਿਹਾਈ ਦੀ ਬੇਨਤੀ ਕਰ ਸਕਦੇ ਹੋ।

ਮੁੱਢਲੀ ਸੁਰੱਖਿਆ

  • ਨਜ਼ਰਬੰਦੀ ਕੇਂਦਰ ਦੇ ਨਿਯਮਾਂ ਦੀ ਇੱਕ ਕਾਪੀ ਲੈ ਲਵੋ।
  • ਤੁਸੀਂ ਸਰੀਰਕ ਅਤੇ ਮਾਨਸਿਕ ਸਿਹਤ ਦੇ ਇਲਾਜ ਸਮੇਤ ਡਾਕਟਰੀ ਦੇਖਭਾਲ ਤੱਕ ਪਹੁੰਚ ਕਰੋ।
  • ਅਧਿਕਾਰੀਆਂ ਵੱਲੋਂ ਸਰੀਰਕ ਜਾਂ ਜ਼ੁਬਾਨੀ ਸ਼ੋਸ਼ਣ ਤੋਂ ਸੁਰੱਖਿਅਤ ਰਹੋ।
  • ਤੁਹਾਡੀ ਨਸਲ, ਜਾਤੀ, ਧਰਮ, ਕੌਮੀਅਤ, ਲਿੰਗ, ਜਿਨਸੀ ਪਛਾਣ ਜਾਂ ਅਪਾਹਜਤਾ ਦੇ ਕਾਰਨ ਤੁਹਾਡੇ ਨਾਲ ਮਾੜਾ ਵਿਵਹਾਰ ਨਾ ਕੀਤਾ ਜਾਵੇ।

ਨਜ਼ਰਬੰਦੀ ਕੇਂਦਰ ਵਿੱਚ ਕੀ ਉਮੀਦ ਕੀਤੀ ਜਾਣੀ ਚਾਹੀਦੀ ਹੈ

ਨਜ਼ਰਬੰਦੀ ਸਹੂਲਤਾਂ ਵਿੱਚ ਹਾਲਾਤ ਅਤੇ ਵਿਹਾਰ ਇਸ ਦੇ ਅਧਾਰ ਤੇ ਬਹੁਤ ਵੱਖਰਾ ਹੋ ਸਕਦਾ ਹੈ ਕਿ ਤੁਸੀਂ ਕਿੱਥੇ ਹੋ। ਇੱਥੇ ਤੁਸੀਂ ਆਮ ਤੌਰ 'ਤੇ ਕੀ ਉਮੀਦ ਕਰ ਸਕਦੇ ਹੋ:

ਪਹੁੰਚ ਅਤੇ ਸੰਚਾਰ

  • ਅਧਿਕਾਰੀ ਤੁਹਾਡੇ ਫਿੰਗਰਪ੍ਰਿੰਟ ਅਤੇ ਫੋਟੋ ਲੈਣਗੇ।
  • ਤੁਹਾਡਾ ਸਮਾਨ, ਜਿਸ ਵਿੱਚ ਤੁਹਾਡਾ ਫ਼ੋਨ ਅਤੇ ਦਸਤਾਵੇਜ਼ ਸ਼ਾਮਲ ਹਨ, ਲੈ ਲਿਆ ਜਾਵੇਗਾ। ਜਦੋਂ ਉਹ ਤੁਹਾਨੂੰ ਛੱਡ ਦਿੱਤਾ ਜਾਂਦਾ ਹੈ ਤਾਂ ਸਰਕਾਰ ਨੂੰ ਤੁਹਾਡਾ ਸਮਾਨ ਤੁਹਾਨੂੰ ਵਾਪਸ ਕਰਨਾ ਚਾਹੀਦਾ ਹੈ।
  • ਤੁਹਾਡਾ ਇੱਕ ਡਿਪੋਰਟੇਸ਼ਨ ਅਫਸਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਜੋ ਤੁਹਾਡੇ ਕੇਸ ਨੂੰ ਸੰਭਾਲੇਗਾ।
  • ਤੁਹਾਨੂੰ ਪੇਸ਼ ਹੋਣ ਲਈ ਇੱਕ ਨੋਟਿਸ ਮਿਲ ਸਕਦਾ ਹੈ, ਜੋ ਦੱਸਦਾ ਹੈ ਕਿ ਅਮਰੀਕਾ ਤੁਹਾਨੂੰ ਕਿਉਂ ਦੇਸ਼ ਨਿਕਾਲਾ ਦੇਣਾ ਚਾਹੁੰਦਾ ਹੈ।
  • ਫੋਨਾਂ ਤੱਕ ਪਹੁੰਚ ਸੀਮਤ ਹੈ। ਤੁਸੀਂ ਬਾਹਰ ਜਾਣ ਵਾਲੀਆਂ ਕਾਲਾਂ ਕਰ ਸਕਦਾ ਹੈ, ਜਿਸ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ, ਪਰ ਕਾਲਾਂ ਪ੍ਰਾਪਤ ਨਹੀਂ ਕਰ ਸਕਦੇ। ਕੁਝ ਸੁਵਿਧਾਵਾਂ ਲਈ ਤੁਹਾਨੂੰ ਕਾਲਾਂ ਲਈ ਭੁਗਤਾਨ ਕਰਨਾ ਪਵੇਗਾ।
  • ਮੇਲ ਭੇਜੀ ਅਤੇ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਇਸਦੀ ਜਾਂਚ ਕੀਤੀ ਜਾ ਸਕਦੀ ਹੈ।

ਮੁਲਾਕਾਤਾਂ ਅਤੇ ਕਾਨੂੰਨੀ ਮਦਦ

  • ਪਰਿਵਾਰਕ ਮੁਲਾਕਾਤਾਂ ਦੀ ਇਜਾਜ਼ਤ ਕੁਝ ਸਮਿਆਂ 'ਤੇ ਹੁੰਦੀ ਹੈ, ਜਾਂ ਤਾਂ ਸਿੱਧੇ ਮਿਲਣ ਲਈ ਜਾਂ ਸ਼ੀਸ਼ੇ ਦੀ ਰੁਕਾਵਟ ਰਾਹੀਂ।
  • ਵਕੀਲ ਮੁਲਾਕਾਤ ਦੇ ਘੰਟਿਆਂ ਦੌਰਾਨ ਕਿਸੇ ਵੀ ਵੇਲੇ ਆ ਸਕਦੇ ਹਨ।
  • ਤੁਹਾਨੂੰ ਕਾਨੂੰਨ ਲਾਇਬ੍ਰੇਰੀ ਅਤੇ ਮੁਫਤ ਕਾਨੂੰਨੀ ਸੇਵਾਵਾਂ ਦੀ ਸੂਚੀ ਤੱਕ ਪਹੁੰਚ ਹੋਣੀ ਚਾਹੀਦੀ ਹੈ।
  • ਨਜ਼ਰਬੰਦੀ ਦਿਨਾਂ, ਮਹੀਨਿਆਂ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਚੱਲ ਸਕਦੀ ਹੈ।
  • ਤੁਹਾਨੂੰ ਆਪਣੇ ਪਰਿਵਾਰ ਅਤੇ ਵਕੀਲ ਤੋਂ ਦੂਰ ਕਿਸੇ ਕੇਂਦਰ ਵਿੱਚ ਭੇਜਿਆ ਜਾ ਸਕਦਾ ਹੈ, ਕਈ ਵਾਰ ਕਿਸੇ ਵੱਖਰੇ ਰਾਜ ਵਿੱਚ। ਕਈ ਕੇਂਦਰ ਦੂਰ-ਦੁਰਾਡੇ ਖੇਤਰਾਂ ਵਿੱਚ ਹਨ, ਜਿਸ ਨਾਲ ਉਨ੍ਹਾਂ ਦਾ ਦੌਰਾ ਕਰਨਾ ਔਖਾ ਹੋ ਜਾਂਦਾ ਹੈ।

ਰੋਜ਼ਮਰ੍ਹਾ ਦੀ ਜ਼ਿੰਦਗੀ ਅਤੇ ਦੇਖਭਾਲ

  • ਤੁਹਾਨੂੰ ਸਾਂਝੇ ਡੌਰਮਿਟਰੀ, ਵਿਅਕਤੀਗਤ ਸੈੱਲ, ਜਾਂ ਭੀੜ ਵਾਲੀ ਜਗ੍ਹਾ ਵਿੱਚ ਰੱਖਿਆ ਜਾ ਸਕਦਾ ਹੈ।
  • ਮਰਦ ਅਤੇ ਔਰਤਾਂ ਨੂੰ ਆਮ ਤੌਰ 'ਤੇ ਵੱਖਰੇ ਰੱਖਿਆ ਜਾਂਦਾ ਹੈ।
  • ਕੁਝ ਪਰਿਵਾਰ ਇਕੱਠੇ ਰਹਿ ਸਕਦੇ ਹਨ, ਪਰ ਮਾਪਿਆਂ ਨੂੰ ਅਧਿਕਾਰੀਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿੱਥੇ ਲਿਜਾਇਆ ਗਿਆ ਹੈ।
  • ਅਧਿਕਾਰੀ ਦਿਨ ਭਰ ਰੋਲ ਕਾਲਾਂ ਕਰਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕੋਈ ਮੌਜੂਦ ਹੈ।
  • ਤੁਹਾਡੇ ਕੋਲ ਘੁੰਮਣ ਫਿਰਨ ਦੀ ਸੀਮਤ ਆਜ਼ਾਦੀ ਹੋਵੇਗੀ ਅਤੇ ਤੁਹਾਨੂੰ ਸਹੂਲਤ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਹੋਵੇਗੀ।
  • ਸਹੂਲਤ ਨੂੰ ਬੁਨਿਆਦੀ ਜ਼ਰੂਰਤਾਂ ਜਿਵੇਂ ਕਿ ਕੱਪੜੇ, ਬਿਸਤਰੇ, ਟਾਇਲਟਰੀਜ਼, ਪਾਣੀ ਅਤੇ ਭੋਜਨ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਸ਼ਾਵਰਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ।
  • ਡਾਕਟਰੀ ਸਹਾਇਤਾ ਉਪਲਬਧ ਹੋਣੀ ਚਾਹੀਦੀ ਹੈ, ਪਰ ਇਹ ਸੀਮਤ ਜਾਂ ਦੇਰੀ ਨਾਲ ਹੋ ਸਕਦੀ ਹੈ।

ਕਿਸੇ ਵਿਸ਼ੇਸ਼ ਨਜ਼ਰਬੰਦੀ ਕੇਂਦਰ ਬਾਰੇ ਹੋਰ ਜਾਣਕਾਰੀ ਲਈ, ICE ਨਜ਼ਰਬੰਦੀ ਸੁਵਿਧਾ ਡਾਇਰੈਕਟਰੀ ਵਿੱਚ ਖੋਜ ਕਰੋ

ਸਮੱਸਿਆਵਾਂ ਜਾਂ ਉਲੰਘਣਾਵਾਂ ਦੀ ਰਿਪੋਰਟ ਕਰੋ

ਮਨੁੱਖੀ ਅਧਿਕਾਰਾਂ ਦੀ ਦੁਰਵਰਤੋਂ ਅਤੇ ਮਾੜੀਆਂ ਸਥਿਤੀਆਂ ਦੇ ਮਾਮਲੇ ਹੋਏ ਹਨ। ਜੇ ਤੁਹਾਨੂੰ ਇਸਦਾ ਅਨੁਭਵ ਹੁੰਦਾ ਹੈ, ਤਾਂ ਤੁਸੀਂ ਇਸ ਰਾਹੀਂ ਸ਼ਿਕਾਇਤ ਦਰਜ ਕਰ ਸਕਦੇ ਹੋ:

  • ਨੈਸ਼ਨਲ ਇਮੀਗ੍ਰੇਸ਼ਨ ਨਜ਼ਰਬੰਦੀ ਹੌਟਲਾਈਨ – ਸਹੂਲਤ ਫੋਨ ਤੋਂ 9233# ਡਾਇਲ ਕਰੋ
  • ICE Detention Reporting and Information Line – ਸਹੂਲਤ ਫੋਨ ਤੋਂ 9116# ਡਾਇਲ ਕਰੋ
  • ਤੁਹਾਡਾ ਦੇਸ਼ ਨਿਕਾਲਾ ਅਧਿਕਾਰੀ ਜਾਂ ICE ਫੀਲਡ ਦਫਤਰ ਦੇ ਡਾਇਰੈਕਟਰ

ਤੁਸੀਂ ਸ਼ਿਕਾਇਤ ਦਾਇਰ ਕਰਨ ਵਿੱਚ ਮਦਦ ਲਈ ਆਪਣੇ ਵਕੀਲ ਜਾਂ ਸਥਾਨਕ ਗੈਰ-ਮੁਨਾਫ਼ਾ ਤੋਂ ਵੀ ਮਦਦ ਮੰਗ ਸਕਦੇ ਹੋ। ਇਹ ਯਕੀਨੀ ਬਣਾਓ ਕਿ ਤੁਸੀਂ ਕਦੋਂ ਅਤੇ ਕਿੱਥੇ ਇਹ ਵਾਪਰਿਆ ਅਤੇ ਸ਼ਾਮਲ ਕਿਸੇ ਦੇ ਨਾਮ ਵਰਗੇ ਵੇਰਵੇ ਲਿਖ ਲਵੋ। ਅਕਸਰ ਮਾਮਲਿਆਂ ਵਿੱਚ, ਤੁਸੀਂ ਗੁਪਤ ਤੌਰ 'ਤੇ ਫਾਈਲ ਕਰ ਸਕਦੇ ਹੋ ਅਤੇ ਆਪਣਾ ਨਾਮ ਦੇਣ ਦੀ ਲੋੜ ਨਹੀਂ ਹੈ।

ਮਦਦ ਲੱਭੋ

ਜੇ ਤੁਸੀਂ ਜਾਂ ਪਰਿਵਾਰ ਦਾ ਕੋਈ ਮੈਂਬਰ ਨਜ਼ਰਬੰਦੀ ਵਿੱਚ ਹੈ, ਤਾਂ ਤੁਸੀਂ ਇਸ ਵਿੱਚ ਸਹਾਇਤਾ ਲੱਭ ਸਕਦੇ ਹੋ:

WHO
ਪੇਸ਼ਕਸ਼ਾਂ
ਸੰਪਰਕ
ਕਾਨੂੰਨੀ ਮਦਦ ਨਾਲ ਮੁਫ਼ਤ ਮੈਂਬਰਸ਼ਿਪ
ਆਪਣੇ A ਨੰਬਰ ਦੀ ਵਰਤੋਂ ਕਰਕੇ ਆਪਣੇ ਕੇਸ ਅਤੇ ਆਉਣ ਵਾਲੀਆਂ ਅਦਾਲਤੀ ਮਿਤੀਆਂ ਬਾਰੇ ਅੱਪਡੇਟ ਪ੍ਰਾਪਤ ਕਰੋ
800-898-7180
ਇਮੀਗ੍ਰੇਸ਼ਨ ਅਦਾਲਤ ਲੱਭੋ
ਨਜ਼ਰਬੰਦੀ ਵਿੱਚ ਸਮੱਸਿਆਵਾਂ ਦੀ ਰਿਪੋਰਟ ਕਰੋ
ਸਹੂਲਤ ਫੋਨ ਤੋਂ 888-351-4024
9116#
ਪਤਾ ਲਗਾਓ ਕਿ ਪਰਿਵਾਰ ਦੇ ਕਿਸੇ ਮੈਂਬਰ ਨੂੰ ਕਿੱਥੇ ਹਿਰਾਸਤ ਵਿੱਚ ਰੱਖਿਆ ਗਿਆ ਹੈ
ਤੁਹਾਡੀ ਭਾਸ਼ਾ ਵਿੱਚ ਮੁਫ਼ਤ ਇਮੀਗ੍ਰੇਸ਼ਨ ਕਾਨੂੰਨੀ ਜਾਣਕਾਰੀ 
ਫੋਨ ਸਹੂਲਤ ਤੋਂ 2150#
ਨਜ਼ਰਬੰਦੀ ਸਹੂਲਤ ਦੁਆਰਾ ਕਾਨੂੰਨੀ ਮਦਦ ਦੀ ਭਾਲ ਕਰੋ
ਇਮੀਗ੍ਰੇਸ਼ਨ ਬਾਂਡ ਦਾ ਭੁਗਤਾਨ ਕਰਨ ਵਿੱਚ ਮਦਦ 
ਪਰਿਵਾਰ, ਸਰੋਤ ਲੱਭੋ, ਅਤੇ ਦੁਰਵਿਵਹਾਰ ਦੀ ਰਿਪੋਰਟ ਕਰੋ
ਸਹੂਲਤ ਫੋਨ ਤੋਂ 209-757-3733
9233#
ਨਜ਼ਰਬੰਦੀ ਸਹੂਲਤ ਜਾਂ ਹੋਰ ਕਿਤੇ ਜਿਨਸੀ ਸ਼ੋਸ਼ਣ ਕਰਨ ਵਾਲਿਆਂ ਲਈ ਮਦਦ
800-656-4673
ਜੇਕਰ ਕਿਸੇ ਬੱਚੇ ਜਾਂ ਪਰਿਵਾਰ ਤੋਂ ਵੱਖ ਹੋ ਗਿਆ ਹੋਵੇ ਤਾਂ ਮਦਦ ਕਰੋ
ਸਹੂਲਤ ਫੋਨ ਤੋਂ 800-203-7001
699#
ਟੈਕਸਾਸ ਵਿੱਚ ਨਜ਼ਰਬੰਦ ਲੋਕਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਨੂੰ ਲੱਭੋ
ਅਮਰੀਕਾ ਵਿੱਚ ਨਜ਼ਰਬੰਦ ਸ਼ਰਨਾਰਥੀਆਂ ਅਤੇ ਸ਼ਰਣ ਮੰਗਣ ਵਾਲਿਆਂ ਲਈ ਮਦਦ
ਸਹੂਲਤ ਫੋਨ ਤੋਂ 202-461-2356
#566

ਜੇ ਤੁਸੀਂ ਹਿਰਾਸਤ ਵਿੱਚ ਲਏ ਜਾਣ ਦੌਰਾਨ ਸਹਾਇਤਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਹੇਠਾਂ ਦਿੱਤੀ ਜਾਣਕਾਰੀ ਸਾਂਝੀ ਕਰਨ ਲਈ ਤਿਆਰ ਰੱਖੋ ਜੇ ਤੁਹਾਡੇ ਕੋਲ ਕਿਸੇ ਫੋਨ ਤੱਕ ਪਹੁੰਚ ਹੈ:

  • ਤੁਹਾਡਾ ਪੂਰਾ ਨਾਮ
  • ਏਲੀਅਨ ਨੰਬਰ (ਇਮੀਗ੍ਰੇਸ਼ਨ ਅਧਿਕਾਰੀਆਂ ਦੀ ਤੁਹਾਡੀ ਪ੍ਰਕਿਰਿਆ ਤੋਂ ਬਾਅਦ ਤੁਹਾਡੇ ਲਈ ਨਿਰਧਾਰਤ ਕੀਤਾ ਜਾਂਦਾ ਹੈ)
  • ਜਨਮ ਮਿਤੀ
  • ਜਨਮ ਦਾ ਦੇਸ਼
  • ਤੁਸੀਂ ਕਿਸ ਸ਼ਹਿਰ ਵਿੱਚ ਸਥਿਤ ਹੋ
  • ਭਾਵੇਂ ਤੁਹਾਨੂੰ ICE ਜਾਂ CBP ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ, ਜੇਕਰ ਤੁਸੀਂ ਜਾਣਦੇ ਹੋ

ਨਜ਼ਰਬੰਦੀ ਕੇਂਦਰ ਦਾ ਇੱਕ ਅਧਿਕਾਰੀ ਤੁਹਾਨੂੰ ਦੱਸ ਸਕਦਾ ਹੈ ਕਿ ਤੁਹਾਡਾ ਏਲੀਅਨ ਨੰਬਰ ਕਿੱਥੇ ਮਿਲੇਗਾ, ਤੁਸੀਂ ਕਿਸ ਸ਼ਹਿਰ ਵਿੱਚ ਹੋ, ਅਤੇ ICE ਜਾਂ CBP ਵਿੱਚੋਂ ਨਜ਼ਰਬੰਦੀ ਕੇਂਦਰ ਕੌਣ ਚਲਾਉਂਦਾ ਹੈ। ਇਹ ਸਾਰੀ ਜਾਣਕਾਰੀ ਤੁਹਾਡੇ ਅਜ਼ੀਜ਼ਾਂ ਜਾਂ ਕਾਨੂੰਨੀ ਸਲਾਹਕਾਰ ਲਈ ਤੁਹਾਨੂੰ ਲੱਭਣ ਲਈ ਮਦਦਗਾਰ ਹੁੰਦੀ ਹੈ।

ਰਿਲੀਜ਼ ਤੋਂ ਬਾਅਦ ਅਗਲੇ ਕਦਮ 

  • ICE ਤੁਹਾਨੂੰ ਦਿੱਤੇ ਸਾਰੇ ਕਾਗਜ਼ਾਂ ਦੀਆਂ ਕਾਪੀਆਂ ਰੱਖੋ ਅਤੇ ਹਰ ਨਿਰਦੇਸ਼ ਦੀ ਧਿਆਨ ਨਾਲ ਪਾਲਣਾ ਕਰੋ।
  • ਤੁਹਾਡੀ ਅਜੇ ਵੀ ਨਿਗਰਾਨੀ ਕੀਤੀ ਜਾ ਸਕਦੀ ਹੈ ਅਤੇ ICE ਨਾਲ ਅਕਸਰ ਚੈੱਕ ਇਨ ਕਰਨ ਦੀ ਲੋੜ ਹੋ ਸਕਦੀ ਹੈ। 
  • ਸਾਰੀਆਂ ਇਮੀਗ੍ਰੇਸ਼ਨ ਕੋਰਟ ਸੁਣਵਾਈਆਂ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਓ।
two women consult by brick wall sitting at a table
ਕਾਨੂੰਨੀ ਮਦਦ ਲੱਭੋ

ਭਰੋਸੇਯੋਗ ਇਮੀਗ੍ਰੇਸ਼ਨ ਵਕੀਲਾਂ ਅਤੇ ਕਾਨੂੰਨੀ ਨੁਮਾਇੰਦਿਆਂ ਤੋਂ ਮੁਫਤ ਜਾਂ ਘੱਟ ਲਾਗਤ ਵਾਲੀ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ।

ਸ਼ੁਰੂ ਕਰੋ

ਇਸ ਪੰਨੇ ਉੱਤੇ ਦਿੱਤੀ ਜਾਣਕਾਰੀ CLINIC ਅਤੇ ਹੋਰ ਭਰੋਸੇਯੋਗ ਸਰੋਤਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਅਸੀਂ ਆਸਾਨੀ ਨਾਲ ਸਮਝ ਆਉਣ ਵਾਲੀ ਜਾਣਕਾਰੀ ਪ੍ਰਦਾਨ ਕਰਨ ਦਾ ਟੀਚਾ ਰੱਖਦੇ ਹਾਂ ਜੋ ਨਿਯਮਿਤ ਤੌਰ 'ਤੇ ਅਪਡੇਟ ਕੀਤੀ ਜਾਂਦੀ ਹੈ। ਇਹ ਜਾਣਕਾਰੀ ਕਾਨੂੰਨੀ ਸਲਾਹ ਨਹੀਂ ਹੈ।